ਓਹ ਦੁਨਿਆ ਦਾ ਕੰਮ ਬਦਨਾਮ ਕਰੇ ਸੋਹਣੀਏ
ਜੱਟ ਜੋ ਵੀ ਕਰੇ ਸ਼ਰਏ ਆਮ ਕਰੇ ਸੋਹਣੀਏ
ਫੇਮ ਮੇਰੇ ਬੈੱਡ ਤੇ ਆਰਾਮ ਕਰੇ ਸੋਹਣੀਏ
ਪੈਸਾ ਡਿੱਗੇ ਬੈਂਕਾਂ ਚ ਐਲਾਨ ਕਰੇ ਸੋਹਣੀਏ
ਜੀ-ਕਲਾਸ GT ਰੋਡ ਜਾਮ ਕਰੇ ਸੋਹਣੀਏ
ਸੜਕਾਂ ਤੇ ਘੁੰਮੇ ਸਬੋਹ ਸ਼ਾਮ ਕਰੇ ਸੋਹਣੀਏ
ਲੰਘਣ ਜਿੱਥੋਂ ਜਨਤਾ ਸਲਾਮ ਕਰੇ ਸੋਹਣੀਏ
ਟੀਜ਼ ਕਰੇ ਰਾਣਾ ਨਾ ਕਲਮ ਕਰੇ ਸੋਹਣੀਏ
ਹਾਰਡਵਰਕ ਲੱਕ ਤਾਂ ਹਰਾਮ ਕਰੇ ਸੋਹਣੀਏ
ਨੋ ਲੀਨ ਸ਼ਿਟ ਨਾ ਗ੍ਰਾਮ ਕਰੇ ਸੋਹਣੀਏ
ਹੋ ਮੈਨੂੰ ਸਭ ਨਾਲੋਂ ਮਹਿੰਗਾ ਮੇਰਾ ਦਾਮ ਕਰੇ ਸੋਹਣੀਏ
ਇੰਡਸਟਰੀ ਚ ਕੱਢ ਜਿਵੇਂ ਪਾਲਮ ਕਰੇ ਸੋਹਣੀਏ
ਹੋਏ ਨਾ ਕਿਸੇ ਤੋਂ ਜਿਹੜੇ ਕੰਮ ਕਰੇ ਸੋਹਣੀਏ
ਵੱਡੇ ਵੱਡੇ ਖਾਸਾ ਨੂੰ ਵੀ ਆਮ ਕਰੇ ਸੋਹਣੀਏ
ਮੱਥੇ ਤੇ ਨਸੀਬ ਮੇਰਾ ਚਰਮ ਕਰੇ ਸੋਹਣੀਏ
ਕਦੇ ਕਦੇ ਖਾਵਾ ਮੈਨੂੰ ਕਾਲਮ ਕਰੇ ਸੋਹਣੀਏ
ਰੋਲ ਮਾਡਲ ਡੈੱਡ ਰੱਬ ਰਹਮ ਕਰੇ ਸੋਹਣੀਏ
ਰੇਕੌਰਡ ਬ੍ਰੇਕ ਜਿਵੇਂ ਟੌਮ ਕਰੇ ਸੋਹਣੀਏ
ਇਰਾਦੇ ਮੇਰੇ ਵੀਕ ਨਾ ਅੰਜਾਮ ਕਰੇ ਸੋਹਣੀਏ
ਮੈਨੂੰ ਇੰਸਪਾਇਰਡ ਮੇਰੀ ਮੌਮ ਕਰੇ ਸੋਹਣੀਏ
ਯੰਗ ਏਜ ਗੋਅਟ ਏਹ ਆਵਾਮ ਕਰੇ ਸੋਹਣੀਏ
ਪ੍ਰਾਉਡ ਬੈਕ ਹੋਮ “ਮੂਸਾ ਗਾਮ” ਕਰੇ ਸੋਹਣੀਏ
ਸਿੱਧੂ ਹੁਣ ਵੱਡੇ ਟਾਮ-ਝਾਮ ਕਰੇ ਸੋਹਣੀਏ
ਓਹ ਗੋਲੀ ਚੱਲੀ ਵਾਂਗੂ ਸਾਉਂਡ ਨਾਮ ਕਰੇ ਸੋਹਣੀਏ