Nazran Lyrics by Nirvair Pannu is brand new Punjabi song sung by Nirvair Pannu and this latest song is featuring Navkiran Bhathal. Nazran song lyrics are also penned down by Nirvair Pannu while its music is given by Mxrci and video has been directed by Hitesh Arora.

Nazran Lyrics in Punjabi:

ਦਿਨ ਗੂਹੜੇ ਹੋ ਗਏ ਨੇ,
ਰਾਤਾਂ ਵੀ ਜਾਗਦੀਆਂ ਨੇ।
ਇਹ ਸਿਖਰ ਦੁਪਹਿਰਾਂ ਵੀ,
ਹੁਣ ਠੰਡੀਆਂ ਲੱਗਦੀਆਂ ਨੇ।

ਅੱਜ ਨਜ਼ਰਾਂ ਮਿਲੀਆਂ ਨੇ,
ਹੁਣ ਹੋਰ ਕੀ ਰਹਿ ਗਿਆ ਏ।
ਜਿਵੇਂ ਉਜੜੇ ਵਿਹੜੇ ‘ਚ,
ਕੋਈ ਵੱਸਦਾ ਬਹਿ ਗਿਆ ਏ।

ਹੁਣ ਛੇੜੀਏ ਬਾਦਲੀਆਂ,
ਬਹੁਤੀ ਦੇਰ ਨਾ ਲਾਓ ਜੀ।
ਦਿਨ ਵੱਸਲ ਦਾ ਚੜ੍ਹ ਗਿਆ ਏ,
ਛੇਤੀ ਮੁੜ ਆਓ ਜੀ।

ਹੁਣ ਮੋਰ ਵੀ ਲੰਘਦੇ ਨੇ,
ਮੇਰੇ ਇਸ਼ਕ ਨੂੰ ਤੋਂ ਤੋਂ ਕੇ।
ਹੁਣ ਉੱਡਦਿਆਂ ਫਿਰਨਾ ਆ,
ਮੈਂ ਥੋੜਾ ਹੋ ਹੋ ਕੇ।

ਓ ਤੁਸੀਂ ਸਾਵਣ ਕਰਨੀਆਂ ਨੇ,
ਬੱਦਲ ਵੀ ਕਹਿ ਗਿਆ ਏ।
ਜਿਵੇਂ ਉਜੜੇ ਵਿਹੜੇ ‘ਚ,
ਕੋਈ ਵੱਸਦਾ ਬਹਿ ਗਿਆ ਏ।

ਅੱਜ ਨਜ਼ਰਾਂ ਮਿਲੀਆਂ ਨੇ,
ਹੁਣ ਹੋਰ ਕੀ ਰਹਿ ਗਿਆ ਏ।
ਜਿਵੇਂ ਉਜੜੇ ਵਿਹੜੇ ‘ਚ,
ਕੋਈ ਵੱਸਦਾ ਬਹਿ ਗਿਆ ਏ।

ਹੋ ਅਸੀਂ ਮੁਲਾਕਾਤ ਕਰੀਏ,
ਤੇ ਸੱਦਰਾਂ ਬੁਣ ਲਈਏ।
ਕੁਝ ਗੱਲਾਂ ਕਰ ਲਈਏ,
ਕੁਝ ਗੱਲਾਂ ਸੁਣ ਲਈਏ।

ਮੇਰੀ ਮੈਂ ‘ਚੋਂ ਮੈਂ ਕੱਢ ਦੇ,
ਤੂੰ ਵੀ ਤੂੰ ਨਾ ਰਹਿ ਅੜੀਏ।
ਨੀ ਮੈਂ ਸੁਣਨਾ ਚਾਹੁੰਦਾ ਆ,
ਕੋਈ ਲਫ਼ਜ਼ ਤਾਂ ਕਹਿ ਅੜੀਏ।

ਹੁਣ ਤੈਨੂੰ ਮਿਲਣ ਦਾ,
ਮੇਰਾ ਚਾਅ ਰਹਿ ਗਿਆ ਏ।
ਜਿਵੇਂ ਉਜੜੇ ਵਿਹੜੇ ‘ਚ,
ਕੋਈ ਵੱਸਦਾ ਬਹਿ ਗਿਆ ਏ।

ਅੱਜ ਨਜ਼ਰਾਂ ਮਿਲੀਆਂ ਨੇ,
ਹੁਣ ਹੋਰ ਕੀ ਰਹਿ ਗਿਆ ਏ।
ਜਿਵੇਂ ਉਜੜੇ ਵਿਹੜੇ ‘ਚ,
ਕੋਈ ਵੱਸਦਾ ਬਹਿ ਗਿਆ ਏ।

ਸਾਨੂੰ ਗੱਲ ਲਾ ਲਈ ਤੂੰ,
ਆਹੀ ਦੁਆਵਾਂ ਨੇ।
ਕਿਸੇ ਹੋਰ ਨੂੰ ਜਪਿਆ ਨਹੀਂ,
ਨੀ ਮੇਰੀਆਂ ਸਾਹਵਾਂ ਨੇ।

ਤੇਰੇ ਰਾਹ ਦੀਕਦਾ ਆ,
ਪਰ ਮਿਲ ਨਹੀਂ ਸਕਦਾ।
ਮੇਰਾ ਦਿਨ ਵੀ ਨਹੀਂ ਲੰਘਦਾ,
ਮੇਰਾ ਦਿਲ ਵੀ ਨਹੀਂ ਲੱਗਦਾ।

ਨਿਰਵੈਰ ਪੰਨੂ ਲਈ ਤਾਂ,
ਰੱਬ ਝੋਲੀ ਪਾਈ ਗਿਆ ਏ।
ਜਿਵੇਂ ਉਜੜੇ ਵਿਹੜੇ ‘ਚ,
ਕੋਈ ਵੱਸਦਾ ਬਹਿ ਗਿਆ ਏ ਨੀ।

ਅੱਜ ਨਜ਼ਰਾਂ ਮਿਲੀਆਂ ਨੇ,
ਹੁਣ ਹੋਰ ਕੀ ਰਹਿ ਗਿਆ ਏ।
ਜਿਵੇਂ ਉਜੜੇ ਵਿਹੜੇ ‘ਚ,
ਕੋਈ ਵੱਸਦਾ ਬਹਿ ਗਿਆ ਏ।

Related Post

Leave a Reply

Your email address will not be published. Required fields are marked *